ਰਿਸ਼ਤਿਆ ਦਾ ਆਪਸੀ ਸੰਬੰਧ
ਕੀ ਹਨ ਰਿਸ਼ਤੇ?ਅਸੀਂ ਕਿਉ ਨਿਭਾਉਦੇ ਹਾਂ ਰਿਸ਼ਤੇ?
ਜਿੰਦਗੀ ਜਿਉਣ ਲਈ ਸਭ ਤੋ ਜਰੂਰੀ ਹੈ ਸਾਡੀ ਜਿੰਦਗੀ ਚ ਰਿਸ਼ਤਿਆ ਦਾ ਹੋਣਾ।ਕੁਝ ਰਿਸ਼ਤੇ ਪ੍ਰਮਾਤਮਾ ਨੇ ਧੁਰਦਰਗਾਹੋ ਜੁੜ ਕੇ ਆਉਦੇ ਹਨ,ਕੁਝ ਰਿਸ਼ਤੇ ਅਸੀਂ ਆਪ ਧਰਤੀ ਤੇ ਆ ਕੇ ਬਣਾਉਦੇ ਹਾਂ।ਉਹ ਰਿਸ਼ਤੇ ਨਿਭਾਉਦੇ ਹੋਏ ਸਾਨੂੰ ਕਈ ਰਿਸ਼ਤੇ ਖੁਸ਼ੀ ਦਿੰਦੇ ਹਨ ਤੇ ਕਈ ਦੁਖ।
ਰਿਸ਼ਤੇ ਭਾਵੇ ਉਹ ਮਾਤਾ-ਪਿਤਾ,ਭੈਣ-ਭਰਾ,ਪਤੀ-ਪਤਨੀ,ਗਰਲਫਰੈਡ-ਬੁਆਏਫਰੈਡ,ਮਿੱਤਰ-ਸਹੇਲੀ,,ਜਾ ਇਨਸਾਨੀਅਤ ਦਾ ਹੋਵੇ,ਅਸੀਂ ਸਾਰੇ ਹੀ ਨਿਭਾਉਦੇ ਹਾਂ ਭਾਵੇ ਦਿਲੋ,ਭਾਵੇ ਨਾ ਚਾਹੁੰਦੇ ਹੋਏ।
ਜੋ ਰਿਸ਼ਤੇ ਸਾਨੂੰ ਦੁਖ ਵੀ ਦੇਣ ਉਹ ਵੀ ਨਿਭਾਉਣੇ ਚਾਹੀਦੇ ਹਨ ਕਿਉਕਿ ਉਹ ਸਾਡੇ ਲੇਖਾਂ ਵਿੱਚ ਲਿਖਿਆ ਹੁੰਦਾ ਹੈ,ਸਾਡਾ ਕਿਸੇ ਦੇ ਹੱਥੋ ਬੁਰਾ ਹੋਣਾ ਜਾਂ ਸਾਡੇ ਹੱਥੋ ਕਿਸੇ ਦਾ ਬੁਰਾ ਹੋਣਾ।ਅਸੀਂ ਕਿਸੇ ਨੂੰ ਮਾੜੇ ਕਹਿੰਦੇ ਹਾਂ ਜਾਂ ਕੋਈ ਸਾਨੂੰ ਕਹਿੰਦਾ ਹੈ।ਮੈਂ ਇਸ ਨਾਲ ਜੁੜੀ ਇੱਕ ਕਹਾਣੀ ਬਾਰੇ ਦੱਸਦੀ ਹਾਂ ਜੋ ਪੜ ਕੇ ਸ਼ਾਇਦ ਤੁਹਾਨੂੰ ਮੇਰੀ ਗੱਲ ਸਹੀ ਲੱਗੇ,,,,
ਇੱਕ ਵਾਰ ਇੱਕ ਪੰਡਿਤ ਸੀ,ਬਹੁਤ ਵੱਡਾ ਵਿਦਵਾਨ।ਉਸ ਦੀ ਪਤਨੀ ਉਸ ਨੂੰ ਹਰ ਰੋਜ ਲੜਦੀ,ਬੁਰਾ ਭਲਾ ਕਹਿੰਦੀ।ਕਿਸੇ ਨੇ ਇੱਕ ਦਿਨ ਉਸ ਪੰਡਿਤ ਨੂੰ ਪੁੱਛਿਆ ਕਿ ਤੁਹਾਨੂੰ ਤੁਹਾਡੀ ਪਤਨੀ ਇੰਨਾ ਲੜਦੀ ਹੈ,ਬੁਰਾ ਭਲਾ ਕਹਿੰਦੀ ਹੈ ਤੁਸੀ ਉਸ ਨੂੰ ਕੋਈ ਜਵਾਬ ਜਾ ਉਲਟ ਜਵਾਬ ਕਿਉ ਨਹੀਂ ਦਿੰਦੇ,ਤਾਂ ਉਸ ਪੰਡਿਤ ਨੇ ਕਿਹਾ,ਇਸ ਵਿੱਚ ਇਸ ਦਾ ਕੋਈ ਕਸੂਰ ਨਹੀਂ ਹੈ।ਇਹ ਸਾਡੇ ਪਿਛਲੇ ਕਰਮ ਹਨ,ਮੈਂ ਇਸ ਦਾ ਦੇਣਾ ਦੇਣਾ ਹੈ,,ਉਹ ਗੱਲ ਅੱਗੇ ਦੱਸਦਾ ਹੋਇਆ ਕਹਿੰਦਾ ਹੈ ਕਿ ਇਹ ਮੇਰੀ ਪਤਨੀ ਪਿਛਲੇ ਜਨਮ ਚ ਗਧੀ ਸੀ,ਤੇ ਮੈਂ ਕਾਂ ਸੀ,,ਇਸ ਦੀ ਪਿੱਠ ਤੇ ਕੁਝ ਚੋਟ ਲੱਗਣ ਕਰਕੇ ਜਖਮ ਹੋ ਗਿਆ,ਮੈਂ ਹਰ ਰੋਜ ਉਸ ਜਖਮ ਤੇ ਠੁੰਗਾਂ ਮਾਰਦਾ ਸੀ।ਹੁਣ ਇਹ ਮੈਨੂੰ ਮਾੜੇ ਬੋਲ ਬੋਲ ਕੇ ਤਾਹਨੇ ਮਾਰ ਕੇ ਉਹ ਚੋਟਾੰ ਮੇਰੇ ਦਿਲ ਤੇ ਲਗਾ ਰਹੀ ਹੈ।ਇਸ ਲਈ ਮੈਂ ਇਸ ਨੂੰ ਕੁਝ ਨਹੀਂ ਕਹਿੰਦਾ।
ਸੋ ਜੋ ਵੀ ਰਿਸ਼ਤਾ ਹੈ ਸਾਡੇ ਨਾਲ ਜੁੜਿਆ ਹੈ,ਉਸ ਨੂੰ ਵਧੀਆਂ ਨਿਭਾਉਣਾ ਚਾਹੀਦਾ ਹੈ।ਬੇਸ਼ਕ ਉਹ ਰਿਸ਼ਤਾ ਸਾਨੂੰ ਕਿੰਨੀ ਵੀ ਤਕਲੀਫ ਦੇਵੇ।ਇਹ ਸਾਡੇ ਕਰਮਾਂ ਦਾ ਹੀ ਫਲ ਹੈ ਤੇ ਅਸੀਂ ਹੀ ਪੂਰਾ ਕਰਨਾ ਹੈ,ਇਸ ਲਈ ਸਮਝਦਾਰੀ ਨਾਲ ਰਿਸ਼ਤੇ ਨਿਭਾਉਦੇ ਰਹੋ।ਇਹ ਸਾਡੇ ਇਸੇ ਹੀ ਜਨਮ ਵਿੱਚ ਪੂਰਾ ਹੋ ਜਾਵੇਗਾ,ਜੇਕਰ ਅਸੀਂ ਉਸ ਗੱਲ ਨੂੰ ਬਰਦਾਸ਼ਤ ਨਾ ਕਰਦੇ ਹੋਏ ਅੱਗੇ ਹੋਰ ਮਾੜਾ ਕਹਿੰਦੇ ਹਾਂ ਤਾਂ ਉਹ ਅੱਗੇ ਜਨਮ ਦੇ ਗੇੜ ਵਿੱਚ ਚੱਲਦਾ ਰਹਿੰਦਾ ਹੈ।
👉ਸ਼ੁਭਜੀਤ ਕੌਰ ਬੈਨੀਵਾਲ