ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ
ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ
March 8, 2017
Mukaddar lyrics Nand in punjabi font
Mukaddar lyrics Nand in punjabi font ਮੁਕੱਦਰ ਨੰਦ
March 9, 2017

Punjab lyrics Gurdas maan in punjabi font ਪੰਜਾਬ ਗੁਰਦਾਸ ਮਾਨ

ਗਾਇਕ: ਗੁਰਦਾਸ ਮਾਨ
ਗੀਤ:ਪੰਜਾਬ

ਕਦੇ ਕਦੇ ਦੁੱਖ ਦੱਸਾਂ ਮੈਂ ਪੰਜਾਬ ਦਾ
ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ,
ਕਦੇ ਕਦੇ ਦੁੱਖ ਦੱਸਾਂ ਮੈਂ ਪੰਜਾਬ ਦਾ
ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ,

ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਹਣੀਆਂ
ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਹਣੀਆਂ
ਛੇਤੀ ਕਿਤੇ ਮੈਥੌਂ ਦੱਸੀਆਂ ਨੀ ਜਾਣੀਆਂ
ਛੇਤੀ ਕਿਤੇ ਮੈਥੌ ਦੱਸੀਆਂ ਨੀ ਜਾਣੀਆਂ

ਹਰ ਪਾਸੇ ਨਸ਼ੇ ਦੀ ਹਨ੍ਹੇਰੀ ਝੁੱਲ ਗਈ
ਹਰ ਪਾਸੇ ਨਸ਼ੇ ਦੀ ਹਨ੍ਹੇਰੀ ਝੁੱਲ ਗਈ
ਵੱਡਿਆ ਦਲੇਰਾਂ ਨੂੰ ਦਲੇਰੀ ਭੁੱਲ ਗਈ
ਵੱਡਿਆ ਦਲੇਰਾਂ ਨੂੰ ਦਲੇਰੀ ਭੁੱਲ ਗਈ

ਹੋ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ

ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ਿਆਂ ਨਾ ਮਾਰਤੇ

ਕਿੱਥੇ ਫਿਰੇ ਭੁੱਲੀ ਵੱਡੀਏ ਪੰਜਾਬਣੇ
ਤੈਨੂੰ ਅੱਜ ਆਉਦੇ ਨਾ ਜਵਾਕ ਸਾਂਭਣੇ
ਧੂੰਏ ਨਾਲ ਛਾਤੀਆਂ ਦਾ ਦੁੱਧ ਸਾੜ ਤਾ
ਧੂੰਏ ਨਾਲ ਛਾਤੀਆਂ ਦਾ ਦੁੱਧ ਸਾੜ ਤਾ
ਜੰਮਣੇ ਤੋ ਪਹਿਲਾ ਅੱਧਾ ਪੁੱਤ ਮਾਰਤਾ
ਜੰਮਣੇ ਤੋ ਪਹਿਲਾ ਅੱਧਾ ਪੁੱਤ ਮਾਰਤਾ
ਜੰਮਦੇ ਨੂੰ ਰੋਗਾਂ ਨੇ ਲਿਆ ਏ ਘੇਰ ਜੀ

ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ
ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ

ਜਹਿਰ ਬੀਜ ਬੀਜ ਕੇ ਉਗਾਈਆ ਫਸਲਾਂ
ਫਸਲਾਂ ਦੀ ਜਹਿਰ ਨੇ ਗਵਾਈਆ ਨਸਲਾਂ
ਗਊਆਂ ਮੱਝਾ ਫੁੱਲ ਕੀਤੀਆਂ ਟਰੇਨ ਜੀ
ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ
ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ
ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ
ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ
ਪਾਣੀ ਪੀਣ ਜੋਗਾ ਵੀ ਰਿਹਾ ਨਾ ਢਾਬ ਦਾ
ਪਾਣੀ ਪੀਣ ਜੋਗਾ ਵੀ ਰਿਹਾ ਨਾ ਢਾਬ ਦਾ
ਚਿੱਟੇ ਦਾ ਤੂਫਾਨ ਇੰਨਾ ਵਾੜਾ ਹੋ ਗਿਆ
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ

ਗਿਣੇ ਚੁਣੇ ਰਹਿਗੇ ਨੇ ਖਿਲਾੜੀ ਖੇਲ ਦੇ
ਇੰਜਣ ਜੰਜਾਲ ਜੇ ਪੰਜਾਬ ਮੇਲ ਦੇ
ਹੋ ਮੁੰਡਿਆ ਨੂੰ ਮਾਰ ਗਈਆ ਡੋਡੇ ਭੁੱਕੀਆ
ਮੁੰਡਿਆ ਨੂੰ ਮਾਰ ਗਈਆ ਡੋਡੇ ਭੁੱਕੀਆਂ
ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ
ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ

ਬਾਪੂ ਜੀ ਦੇ ਫੁੱਲ ਛੱਪੜਾਂ ਚ ਤਾਰ ਤੇ

ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ

ਲੋਕੀ ਅੱਜ ਭੁੱਲਗੇ ਸਲੀਕਾ ਪਿਆਰ ਦਾ
ਚੱਲ ਪਿਆ ਕੰਮ ਯਾਰਾ ਲੁੱਟ ਮਾਰ ਦਾ
ਭੁੱਲੇ ਸਤਿਕਾਰ ਬਾਬਿਆ ਦੀ ਬਾਣੀ ਦਾ
ਗੀਤਾ ਤੇ ਸਲੋਕਾਂ ਵਿੱਚਲੀ ਕਹਾਣੀ ਦਾ
ਗੀਤਾ ਤੇ ਸਲੋਕਾਂ ਵਿਚਲੀ ਕਹਾਣੀ ਦਾ

ਲੱਗ ਪਏ ਸ਼ਹੀਦਾਂ ਦੀ ਉਡਾਉਣ ਖਿੱਲੀ ਜੀ
ਕਿਹੜਾ ਕਿਹੜਾ ਬਦਲੂ ਇਤਿਹਾਸ ਦਿੱਲੀ ਦਾ

ਉਹ ਰੱਬਾ ਮੇਰਿਆ ਹੋਏ ਸਾਈਆਂ ਮੇਰਿਆ
ਨਿਲੱਜਿਆ ਦੀ ਲਾਜ ਤੂੰ ਹੀ
ਓਟਿਆ ਦੀ ਓਟ ਤੁੂੰ ਹੀ
ਨਿਮਾਣਿਆ ਦਾ ਮਾਣ ਤੂੰ
ਨਿਤਾਣਿਆ ਦਾ ਤਾਣ
ਤੇਰੇ ਬਿਨਾ ਰੱਖੀ ਨਾ ਕਿਸੇ ਤੇ ਆਸ ਜੀ
ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ
ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ

%d bloggers like this: