Akhar Lyrics Amrinder Gill - Lahoriye
Akhar Lyrics Amrinder Gill – Lahoriye
March 22, 2017
Din Changey Lyrics In Punjabi Font Ajit singh
Din Changey Lyrics Ajit singh | Mp3 Download | Full Video
March 22, 2017

Aksar Sunde Han Dharam Jorda Hai - Par Kithe Te Kis Nal Anureet Kaur Butala. ਅਕਸਰ ਸੁਣਦੇ ਹਾਂ ਧਰਮ ਜੋੜਦਾ ਹੈ ਪਰ ਕਿੱਥੇ ਤੇ ਕਿਸ ਨਾਲ ਇਸ ਦੇਸ਼ ਵਿੱਚ ਤਾਂ ਮੈਂਨੂੰ ਕਦੇ.

Often we hear the religion focuses on where and how I had never seen in this country. Read below the full story in Punjabi By Anureet Kaur Butala.

Aksar Sunde Han Dharam Jorda Hai – Par Kithe Te Kis Nal :- Anureet Kaur Butala

ਅਕਸਰ ਸੁਣਦੇ ਹਾਂ ਧਰਮ ਜੋੜਦਾ ਹੈ ਪਰ ਕਿੱਥੇ ਤੇ ਕਿਸ ਨਾਲ ਇਸ ਦੇਸ਼ ਵਿੱਚ ਤਾਂ ਮੈਂਨੂੰ ਕਦੇ ਨਜ਼ਰ ਨਹੀਂ ਆਇਆ

ਇੱਕ ਮੁਸਲਿਮ ਨੂੰ ਅੱਗ ਲਾਈ ਜਾਂਦੀ ਹੈ ਤਾਂ ਹਿੰਦੂ ਕਹਿੰਦਾ ਹੈ ਕੋਈ ਨਹੀਂ ਸਾਡੇ ਨਾਲ ਵੀ ਿੲਹ ਇੰਝ ਕਰਦੇ ਨੇ

ਹਿੰਦੂ ਸੜਦਾ ਹੈ ਸਿੱਖ ਤਾੜੀ ਵਜਾਉਦਾ ਹੈ ਆਹੀ ਚਾਹੀਦਾ ਸੀ

ਤੇ ਸਿੱਖ ਤੇ ਹਮਲਾ ਹੋਵੇਗਾ ਤਾਂ ਹਿੰਦੂ ਮੁਸਲਿਮ ਦੋਹੇ ਲੁੱਡੀਆਂ ਪਾਉਣਗੇ

ਮੈਂ ਕਹਿੰਦੀ ਹਾਂ ਧਰਮ ਹਰ ਇੱਕ ਦਾ ਨਿੱਜੀ ਮਸਲਾ ਪਰ ਜਦੋਂ ਧਾਰਮਿਕ ਲੋਕ ਹਰ ਇੱਕ ਨੂੰ ਆਪਣੇਵਰਗਾ ਕਰਨਾ ਚਾਹੁਣਗੇ ਤਾਂ ਧਰਮ ਘਾਤਕ ਹੋ ਜਾਂਦਾ ਹੈ

ਹਰ ਕੋਈ ਇਨਸਾਨ ਇੱਕ ਦੂਸਰੇ ਤੋਂ ਵੱਖਰਾ ਹੈ ਅਲੱਗ ਹੈ ਹਰ ਇੱਕ ਦਾ ਨਜਰੀਆ ਅਲੱਗ ਹੈ ਸੋਚ ਅਲੱਗ ਹੈ

ਹੁਣ ਜੇ ਮੈਨੂੰ ਲੰਬੇ ਵਾਲ ਚੰਗੇ ਲੱਗਦੇ ਹਨ ਤਾਂ ਮੈਨੂੰ ਕਿਸੇ ਦੇ ਛੋਟੇ ਕੱਟੇ ਵਾਲਾਂ ਨਾਲ ਵੀ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ

ਜੇ ਮੈਨੂੰ ਪਾਠ ਕਰਕੇ ਸ਼ਾਂਤੀ ਮਿਲਦੀ ਹੈ ਤਾਂ ਹੋ ਸਕਦਾ ਕੋਈ ਸਾਹਿਤ ਪੜਕੇ ਸ਼ਾਂਤ ਹੁੰਦਾ ਹੋਵੇ

ਜੇ ਮੈਂ ਗੁਰਦੁਆਰੇ ਮੰਦਿਰ ਜਾਕੇ ਚੰਗਾ ਮਹਿਸੂਸ ਕਰਦਾ ਤਾਂ ਕਿਸੇ ਦੇ ਕਲੱਬ ਜਾਣ ਤੇ ਵੀ ਮੈਨੂੰ ਕੋਈ ਇਤਰਾਜ ਕਰਨ ਦਾ ਕੋਈ ਹੱਕ ਨਹੀਂ ਬਣਦਾ

ਕਿਸੇ ਦਾ ਰੱਬ ਵਿੱਚ ਯਕੀਨ ਹੈ ਜਾਂ ਨਹੀਂ ਿੲਹ ਕੋਈ ਮੁੱਦਾ ਨਹੀਂ ਪਰ ਲਾਜ਼ਮੀ ਹੈ ਕਿ ਹਰ ਕਿਸੇ ਦਾ ਇਨਸਾਨੀਅਤ ਵਿੱਚ ਯਕੀਨ ਹੋਵੇ

ਹੁਣ ਦੇਸ਼ ਵਿੱਚ ਕੀ ਹੋ ਰਿਹਾ ਹੈ

ਸਭ ਤੌਂ ਆਬਾਦੀ ਹਿੰਦੂ ਹੈ ਫਿਰ ਵੀ ਰੋਲਾ ਪਾ ਰਹੇ ਨੇ ਸਾਨੂੰ ਖਤਰਾ ਹੈ ਕਹਿ ਰਹੇ ਨੇ ਜਦੋਂ ਤੱਕ ਹਰ ਮਸਜਿਦ ਵਿੱਚੋਂ ਹਰ ਹਰ ਮਹਾਦੇਵ ਦੀ ਆਵਾਜ ਨਾਂ ਆਈ ਚੈਨ ਨਾਲ ਨਹੀਂ ਬੈਠਣਾ

ਿੲਸਦਾ ਸਿੱਖ ਮੁਸਲਿਮ ਵਿਰੋਧ ਨਹੀਂ ਕਰਨਗੇ ਉਹ ਕਹਿਣਗੇ ਜੇ ਹਰ ਜਗਾ ਬੋਲੇ ਸੋ ਨਿਹਾਲ ਅੱਲਾ ਹੂ ਅਕਬਰ ਦੀ ਆਵਾਜ ਨਾਂ ਆਉਣ ਲਾ ਦਿੱਤੀ ਤਾਂ ਫਿਰ ਦੱਸਣਾ

ਪਰ ਇਨਸਾਨੀਅਤ ਦਾ ਨਾਅਰਾ ਕੋਈ ਨਹੀਂ ਲਾਵੇਗਾ

ਿੲਹ ਦੇਸ਼ ਹਿੰਦੂ ਮੁਸਲਿਮ ਸਿੱਖ ਪੈਦਾ ਕਰ ਰਿਹਾ ਹੈ ਪਰ ਇਨਸਾਨ ਨਹੀਂ

ਲੋੜ ਹੈ ਇਨਸਾਨਾਂ ਦੀ

ਲੋੜ ਹੈ ਉਹਨਾਂ ਜੋ ਇਨਸਾਨੀਅਤ ਦੇ ਸੰਦਰਭ ਵਿੱਚ ਸੋਚ ਸਕਣ

ਲੋੜ ਹੈ ਉਹਨਾਂ ਦੀ ਜ਼ਿਹਨਾਂ ਦੀ ਜਾਤ ਤੇ ਧਰਮ ਇਨਸਾਨੀਅਤ ਹੋਵੇ

ਲੋੜ ਹੈ ਉਹਨਾਂ ਦੀ ਜੋ ਮਨੁੱਖਤਾ ਦੇ ਘਾਣ ਨੂੰ ਰੋਕਣ ਲਈ ਯਤਨਸ਼ੀਲ ਹੋਣ

ਤੇ ਜਿਸ ਦਿਨ ਅਜਿਹੇ ਇਨਸਾਨ ਇਸ ਦੇਸ਼ ਵਿੱਚ ਹੋਣਗੇ ਆਪਣੇ ਆਪ ਦੇਸ਼ ਖੁਸ਼ਹਾਲ ਹੋਵੇਗਾ

ਅਨੂਰੀਤ ਕੋਰ ਬੁਤਾਲਾ

Aksar Sunde Han Dharam Jorda Hai – Par Kithe Te Kis Nal :- By Anureet Kaur Butala

Aksar sunde han dharam jorda hai. Par kithe te kis nal. Es desh wich ta menu kde nazar nhi aayea.

Ik muslim nu agg layi jandi eh ta hindu kehde han ke koi nhi sade nal v injh krde ne.

Hindu sarda hai sikh taadi vajonda hai ke aahi chahida c.

Sikh te hamla hovega ta hindu te muslim dove lundiya paunge.

Main kehdi han dharm har ik da nizzi masla par jdo dharmik lok har ik nu apne warga karna chohnge tan dharm gaatak ho janda hai.

Har ik insaan ik dusre to vakhra hai alag hai.har ik da nazriya alag hai soch alag hai.

Hun je menu lambe vaal sohne lagde han ta menu kise de katte chote vaala nal v koi takleef nhi honi chahidi.

Je menu path krke shanti mildi hai ta ho sakda hai koi sahit pad ke shaant hunda hove.

Je main gurduware mandir ja ke chnaga mehsoos krda ta menu kise de club jan te v menu koi itraaz karn da koi haq nhi banda.

Kise da rabb wich yakeen hai ja nhi eh koi muda nhi par laazmi hai ke har ik da insaaniyat wich yakeen hove.

Hun desh wich ki ho reha hai

Sab to vad abadi hindu hai fir v raula pa rhe ne ke sanu khatra hai.keh rhe ne jdo tak sab masjid wicho har har mahadev di awaz nah aayi ta chain nal nhi bethna.

Is da sikh muslim virod nhi karnge

Oh kehnge je har jgha BOLE SO NIHAL allah hu akbar di awaz nah aaun diti ta fir dasna.

Par insaaniyat da nahra koi nhi lawega.

Eh desh hindu sikh muslim peda kar reha hai par insaan nhi.

Lod hai insaana di

Lod hai ohna di jo insaaniyat de sandarb wich soch sakhn

Lod hai ohnda di jina di jaat te dharm insaniyat hove

Lod hai ohna di jo manukhta de ghaan nu rok sakn lyi jatanseel hon

Te jis din ajehe insan desh wich honge os din desh apne aap desh khushaal jovega.

Anureet Kaur Butala

%d bloggers like this: